ਗੜ੍ਹਸ਼ੰਕਰ: ਅਣਪਛਾਤਿਆਂ ਵਲੋਂ ਸ਼ਰੇਆਮ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ

211

ਗੜ੍ਹਸ਼ੰਕਰ: ਨੰਗਲ ਰੋਡ ’ਤੇ ਪਿੰਡ ਸ਼ਾਹਪੁਰ ਨੇੜੇ ਇਕ ਨੌਜਵਾਨ ਦਾ ਕੁਝ ਅਣਪਛਾਤਿਆਂ ਵਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖ਼ਤ ਵਿਸ਼ਾਲ ਪੁੱਤਰ ਜਸਵੰਤ ਸਿੰਘ ਪਿੰਡ ਰਾਮਪੁਰ ਬਿਲੜੋ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਮੋਟਰਸਾਈਕਲ ਨੰ. ਪੀ.ਬੀ. 10 4723 ਸਵਾਰ ਸ਼ਾਹਪੁਰ ਢਾਬੇ ’ਤੇ ਰੁਕਿਆ। ਉਸ ਦੇ ਨਾਲ ਰਾਮਪਾਲ ਪੁੱਤਰ ਰਮੇਸ਼ ਨਾਲ ਵੀ ਸੀ।

ਜਿਵੇਂ ਹੀ ਉਹ ਢਾਬੇ ’ਤੇ ਰੁਕੇ ਤਾਂ ਰਾਮਲਾਲ ਤਾਂ ਢਾਬੇ ਦੇ ਅੰਦਰ ਚਲਾ ਗਿਆ, ਤੇ ਪਿੱਛੋਂ ਆਈ ਕਾਲੇ ਰੰਗ ਦੀ ਕਾਰ ਵਿਚੋਂ 2 ਨੌਜਵਾਨਾਂ ਨੇ ਵੇਖਦੇ ਹੀ ਵੇਖਦੇ ਵਿਸ਼ਾਲ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਦੋਸ਼ੀਆਂ ਨੇ ਵਿਸ਼ਾਲ ’ਤੇ 5 ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਦਾ ਨੰਬਰ ਪੀ.ਬੀ. 12 3688 ਦੱਸਿਆ ਜਾ ਰਿਹਾ ਹੈ ਜਿਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Leave A Reply

Your email address will not be published.