ਛਾਪੇਮਾਰੀ ਦੌਰਾਨ 200 ਕਿੱਲੋ ਲਾਹਣ ਬਰਾਮਦ

205

 

ਬਟਾਲਾ– ਅੱਜ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ ਰੇਡ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਸਮੇਤ ਭਾਰੀ ਫੋਰਸ ਨਾਲ ਪਿੰਡ ਖਤੀਬ ਅਤੇ ਸੁਨੱਈਆ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲਾਵਾਰਿਸ ਹਾਲਤ ’ਚ 8 ਪਲਾਸਟਿਕ ਡੱਬੇ ਕਰੀਬ 200 ਕਿੱਲੋ ਲਾਹਣ ਬਰਾਮਦ ਹੋਈ। ਜਿਸਨੂੰ ਇੰਸਪੈਕਟਰ ਰਮਨ ਸ਼ਰਮਾ ਦੀ ਹਾਜ਼ਰੀ ’ਚ ਨਸ਼ਟ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ’ਚੋਂ ਪਹਿਲਾਂ ਵੀ ਕਾਫ਼ੀ ਭਾਰੀ ਮਾਤਰਾ ’ਚ ਲਾਹਣ ਅਤੇ ਅਲਕੋਹਲ ਬਰਾਮਦ ਹੋ ਚੁੱਕੀ ਹੈ। ਇਸ ਮੌਕੇ ਟੀਮ ’ਚ ਏ. ਐੱਸ. ਆਈ. ਹੇਮ ਸਿੰਘ, ਹੋਲਦਾਰ ਰਣਜੋਧ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਹੌਲਦਾਰ ਬਲਜਿੰਦਰ ਕੌਰ ਅਤੇ ਕਸ਼ਮੀਰ ਕੌਰ ਆਦਿ ਹਾਜ਼ਰ ਸਨ।

Leave A Reply

Your email address will not be published.