ਜਲਾਲਾਬਾਦ : ਭਾਰਤੀ ਸਰਹੱਦ ਪਾਰ ਕਰਦਾ ਸ਼ੱਕੀ ਨੌਜਵਾਨ ਕਾਬੂ

125

 

ਜਲਾਲਾਬਾਦ  – ਬੀ. ਐੱਸ. ਐੱਫ. ਦੀ 169ਵੀਂ ਬਟਾਲੀਅਨ ਨੇ ਬੀ. ਓ. ਪੀ. ਬਚਿੱਤਰ ਸਿੰਘ ਨੇੜੇ ਭਾਰਤੀ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੰਡਿਆਲੀ ਤਾਰ ਕੋਲੋ ਸ਼ੱਕੀ ਹਾਲਾਤ ‘ਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਵੇਰੇ 4.30 ਵਜੇ ਦੇ ਕਰੀਬ ਬੀ.ਓ.ਬੀ. ਬਚਿੱਤਰ ਸਿੰਘ ਨੇੜੇ ਅਜੇ ਨਾਂ ਦਾ ਇਕ ਵਿਅਕਤੀ ਭਾਰਤੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਚਿਤਾਵਨੀ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਨੇ ਹਿਰਾਸਤ ‘ਚ ਲੈ ਲਿਆ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਅਜੇ ਪੁੱਤਰ ਲਾਲਨ ਜਹਾਂ ਵਾਸੀ ਭਵਾਨੀਪੁਰ ਜ਼ਿਲਾ ਦਰਬੰਗਾ (ਬਿਹਾਰ) ਦਾ ਰਹਿਣ ਵਾਲਾ ਹੈ, ਇਸ ਮਾਮਲੇ ਦੀ ਅਗਲੇਰੀ ਕਾਰਵਾਈ ਥਾਣਾ ਸਦਰ ਫਾਜ਼ਿਲਕਾ ਨੂੰ ਸੌਂਪ ਦਿੱਤੀ ਗਈ ਹੈ।

Leave A Reply

Your email address will not be published.