ਜਲੰਧਰ ‘ਚ ਪੁਜਾਰੀ ਦਾ ਕਤਲ, ਦਹਿਸ਼ਤ ਦਾ ਮਾਹੌਲ

101

ਜਲੰਧਰ: ਇੱਥੋਂ ਦੇ ਕਰਤਾਰਪੁਰ ਵਿੱਚ ਮੌਜੂਦ ਬਾਬਾ ਬਾਲਕਨਾਥ ਮੰਦਰ ਦੇ 50 ਸਾਲਾ ਪੁਜਾਰੀ ਬਲਬੀਰ ਕੁਮਾਰ ਦਾ ਅੱਜ ਸਵੇਰੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਮੁਢਲੀ ਜਾਂਚ ‘ਚ ਲੱਗ ਗਈ ਹੈ।

ਸੇਵਾਦਾਰ ਵਜੋਂ ਕੰਮ ਕਰਨ ਵਾਲੇ ਪੁਜਾਰੀ ਨੇ ਖੁਦ ਨੂੰ ਬਚਾਉਣ ਲਈ ਚੀਕਾਂ ਮਾਰੀਆਂ। ਉਸ ਦੀਆਂ ਚੀਕਾਂ ਸੁਣ ਕੇ ਹੀ ਨੇੜੇ ਦੇ ਲੋਕ ਆਏ ਤੇ ਦੇਖਿਆ ਪੁਜਾਰੀ ਬੁਰੀ ਤਰ੍ਹਾਂ ਖੂਨ ‘ਚ ਲਿਬੜਿਆ ਹੋਇਆ ਹੈ। ਤੁਰੰਤ 108 ਨੰਬਰ ‘ਤੇ ਫੋਨ ਕਰ ਐਂਬੂਲੈਂਸ ਬੁਲਾਈ ਗਈ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਮੈਡੀਕਲ ਮਦਦ ਦੇਰੀ ਨਾਲ ਮਿਲਣ ਕਾਰਨ ਪੁਜਾਰੀ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਕ ਜੰਮੂ ਸਥਿਤ ਸ਼ਰਧਾਲੂ ਲਗਾਤਾਰ ਮੰਦਰ ‘ਚ ਆਉਂਦਾ ਸੀ ਤੇ ਇਲਾਕੇ ਵਾਸੀਆਂ ਨੂੰ ਉਸ ‘ਤੇ ਸ਼ੱਕ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave A Reply

Your email address will not be published.