ਜਸਪਾਲ ਦੀ ਹਿਰਾਸਤੀ ਮੌਤ ਮਾਮਲੇ ‘ਚ ਐਸਆਈਟੀ ਨੂੰ ਝਟਕਾ

42

ਫ਼ਰੀਦਕੋਟ: ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਝਟਕਾ ਲੱਗਾ ਹੈ। ਐਸਆਈਟੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਮੁਲਜ਼ਮ ਪੁਲਿਸ ਮੁਲਾਜ਼ਮਾਂ ਦਾ ਰਿਮਾਂਡ ਨਹੀਂ ਮਿਲਿਆ।

SIT ਨੇ ਅਦਾਲਤ ਵਿੱਚ ਸੁਖਮਿੰਦਰ ਸਿੰਘ (ਸੰਤਰੀ) ਅਤੇ ਦਰਸ਼ਨ ਸਿੰਘ (ਮੁਨਸ਼ੀ) ਨੂੰ ਪੁਲਿਸ ਰਿਮਾਂਡ ਅਧੀਨ ਲੈ ਕੇ ਦੁਬਾਰਾ ਤੋਂ ਪੁੱਛਗਿੱਛ ਕਰਨੀ ਚਾਹੀ ਸੀ। ਪਰ ਅਦਾਲਤ ਫ਼ਰੀਦਕੋਟ ਪੁਲਿਸ ਦੀ ਰਿਮਾਂਡ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਹਾਲੇ ਤਕ ਨਹੀਂ ਮਿਲੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਧਰਨਾ ਵੀ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਰਾਜਸਥਾਨ ਤੋਂ ਇੱਕ ਅਣਪਛਾਤੀ ਲਾਸ਼ ਮਿਲੀ ਸੀ ਤੇ ਪੁਲਿਸ ਦਾ ਦਾਅਵਾ ਸੀ ਕਿ ਇਹ ਜਸਪਾਲ ਹੈ, ਪਰ ਮਾਪਿਆਂ ਨੇ ਸ਼ਨਾਖ਼ਤ ਕਰ ਆਪਣੇ ਪੁੱਤ ਦੀ ਲਾਸ਼ ਹੋਣ ਤੋਂ ਇਨਕਾਰ ਕਰ ਦਿੱਤਾ।

Leave A Reply

Your email address will not be published.