ਟਰੱਕ ਨੇ ਬੁਰੀ ਤਰ੍ਹਾਂ ਕੁਚਲਿਆ ਨੌਜਵਾਨ, ਨਹੀਂ ਦੇਖ ਸਕਿਆ ਦੀਵਾਲੀ

108

 

ਭਵਾਨੀਗੜ੍ਹ — ਪਿੰਡ ਰੌਸ਼ਨਵਾਲਾ ਨੇੜੇ ਟਰੱਕ ਦੀ ਲਪੇਟ ‘ਚ ਆ ਕੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਨੋਦ ਕੁਮਾਰ ਦੇ ਚਾਚੇ ਦੇ ਲੜਕੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਦੀਵਾਲੀ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਰਾਤ ਨੂੰ ਕਰੀਬ 9 ਕੁ ਵਜੇ ਆਪਣੇ ਤਾਏ ਦੇ ਲੜਕੇ ਵਿਨੋਦ ਕੁਮਾਰ (27) ਨਾਲ ਆਈ.ਏ.ਐਲ ਫੈਕਟਰੀ ‘ਚੋ ਕੰਮ ਕਰਕੇ ਮੋਟਰਸਾਇਕਲ ‘ਤੇ ਭਵਾਨੀਗੜ੍ਹ ਵੱਲ ਜਾ ਰਿਹਾ ਸੀ।

ਇਸ ਦੌਰਾਨ ਸੰਗਰੂਰ ਮੁੱਖ ਸੜਕ ‘ਤੇ ਪਿੰਡ ਰੋਸ਼ਨਵਾਲਾ ਨੇੜੇ ਉਸ ਦੇ ਪਿੱਛੇ ਬੈਠਾ ਵਿਨੋਦ ਕੁਮਾਰ ਅਚਾਨਕ ਸੜਕ ‘ਤੇ ਡਿੱਗ ਪਿਆ ਅਤੇ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸੇ ‘ਚ ਵਿਨੋਦ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਫ਼ਰਾਰ ਹੋ ਗਿਆ। ਓਧਰ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave A Reply

Your email address will not be published.