ਟਿਕਟ ਨਾ ਮਿਲਣ ‘ਤੇ ਧੀਮਾਨ ਨੇ ਦਿੱਤਾ ਕਾਂਗਰਸ ਨੂੰ ‘ਸਰਾਪ’

70

ਸੰਗਰੂਰ: ਕਾਂਗਰਸੀ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਲੋਕ ਸਭਾ ਦੀ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਖਾਸੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਚੋਣ ਲੜਨਗੇ ਕਿ ਨਾ, ਇਸ ਦਾ ਫੈਸਲਾ ਆਉਂਦੇ ਦਿਨਾਂ ਵਿੱਚ ਲੈ ਲੈਣਗੇ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਦੁਆਬੇ ਦੇ ਬਾਗ਼ੀ ਹੋਏ ਸੰਸਦ ਮੈਂਬਰਾਂ ਨੂੰ ਟਿਕਟ ਲਾਲਚ ਛੱਟ ਪਾਰਟੀ ਲਈ ਕੰਮ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਬਾਗ਼ੀਆਂ ਲਈ ਪਾਰਟੀ ਦੇ ਬੂਹੇ ਬੰਦ ਕਰ ਦਿੱਤੇ ਸਨ।

ਜ਼ਰੂਰ ਪੜ੍ਹੋੋ- ਪਾਰਟੀ ਤੋਂ ਨਾਰਾਜ਼ ਚੱਲ ਰਹੇ ਲੀਡਰਾਂ ਨੂੰ ਕੈਪਟਨ ਦੀ ਘੁਰਕੀ

ਧੀਮਾਨ ਨੇ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਨਾਲ ਪਾਰਟੀ ਦਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਫਨਾ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਰਾਮਗੜ੍ਹੀਆ ਦੇ ਨਾਲ-ਨਾਲ ਹੋਰ ਬੀਸੀ ਭਾਈਚਾਰੇ ਦਾ ਚੰਗਾ ਆਧਾਰ ਹੈ, ਪਰ ਪਾਰਟੀ ਨੇ ਭਰੋਸਾ ਦੇਣ ਮਗਰੋਂ ਟਿਕਟ ਨਾ ਦੇਣ ਨਾਲ ਜਿੱਤੀ ਹੋਈ ਸੀਟ ਹਾਰ ਲਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਕੋਲ ਪਤਾ ਨਹੀਂ ਕਿਹੜਾ ਥਰਮਾਮੀਟਰ ਹੈ ਜੋ ਦੱਸ ਦਿੰਦਾ ਹੈ ਕਿ ਇਹ ਬੰਦਾ ਇੱਥੋਂ ਸੀਟ ਜਿੱਤ ਸਕਦਾ ਹੈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਦਿਵਾਉਣ ਲਈ ਖਾਸਾ ਜ਼ੋਰ ਪਾਇਆ ਸੀ। ਪਰ ਪਾਰਟੀ ਨੇ ਸੰਗਰੂਰ ਤੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਹੈ।

Leave A Reply

Your email address will not be published.