ਟਿਕਟ ਲਈ ਪਾਰਟੀ ਨੂੰ ਅੱਖਾਂ ਦਿਖਾਉਣ ਵਾਲੇ ਧੀਮਾਨ ਪਿਓ-ਪੁੱਤ ਨੂੰ ਜਾਖੜ ਦਾ ਜਵਾਬ

17

ਗੁਰਦਾਸਪੁਰ: ਪੰਜਾਬ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਨੂੰ ਲੋਕ ਸਭਾ ਦੀ ਟਿਕਟ ਦਿਵਾਉਣ ਲਈ ਪਾਰਟੀ ਨੂੰ ਚੇਤਾਵਨੀ ਦੇਣ ‘ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਜਵਾਬ ਦਿੱਤਾ ਹੈ। ਹਾਲਾਂਕਿ, ਪਾਰਟੀ ਦੇ ਸੂਬਾ ਪ੍ਰਧਾਨ ਚੋਣਾਂ ਸਿਰ ‘ਤੇ ਹੋਣ ਕਾਰਨ ਸਖ਼ਤ ਲਹਿਜ਼ੇ ਵਿੱਚ ਨਹੀਂ ਸਨ ਸਗੋਂ ਪੋਲੀ ਜਿਹੀ ਘੁਰਕੀ ਦੇ ਗਏ।

ਇਹ ਵੀ ਪੜ੍ਹੋ: ਲੋਕ ਸਭਾ ਟਿਕਟ ਲਈ ਕਾਂਗਰਸੀ ਵਿਧਾਇਕ ਨੇ ਪੁੱਤਰ ਲਈ ਚੁੱਕਿਆ ਬਗ਼ਾਵਤੀ ਝੰਡਾ

ਦੀਨਾਨਗਰ ਵਿਖੇ ਸਮਾਗਮ ‘ਚ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਕਿਹਾ ਕਿ ਇਸ ਵਾਰ ਟਿਕਟ ਦੀ ਮੰਗ ਵਾਲਿਆਂ ਦੀ ਗਿਣਤੀ ਕਾਫੀ ਰਹੀ। ਉਨ੍ਹਾਂ ਦੱਸਿਆ ਕਿ 164 ਦੇ ਕਰੀਬ ਬਿਨੈ ਪੱਤਰ ਪ੍ਰਾਪਤ ਹੋਏ ਹਨ ਅਤੇ ਹਾਲੇ ਸੀਟਾਂ ਦੀ ਵੰਡ ਹੋਣੀ ਹੈ। ਜਾਖੜ ਨੇ ਧੀਮਾਨ ਦਾ ਨਾਂਅ ਲਏ ਬਗ਼ੈਰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਸੁਖਬੀਰ ਬਾਦਲ ਦੀ ਕੋਈ ਜੇਬ ਵਿਚਲੀ ਪਾਰਟੀ ਨਹੀਂ ਹੈ, ਇਹ ਇੱਕ ਨੈਸ਼ਨਲ ਪਾਰਟੀ ਹੈ ਅਤੇ ਟਿਕਟਾਂ ਦਾ ਫ਼ੈਸਲਾ ਹਾਈਕਮਾਂਡ ਹੀ ਕਰੇਗੀ।

ਸਬੰਧਤ ਖ਼ਬਰ: ਕਰਜ਼ ਮੁਆਫ਼ੀ, ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ‘ਤੇ ਕੈਪਟਨ ਸਰਕਾਰ ਫੇਲ੍ਹ! ਕਾਂਗਰਸ ਨੇ ਖੁਦ ਕਬੂਲਿਆ ਸੱਚ

ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਪੁੱਤਰ ਨਾਲ ਪ੍ਰੈਸ ਕਾਨਫ਼ਰੰਸ ਕੀਤੀ ਸੀ ਅਤੇ ਆਪਣੇ ਪੁੱਤਰ ਲਈ ਸੰਗਰੂਰ ਤੋਂ ਲੋਕ ਸਭਾ ਹਲਕੇ ਦੀ ਟਿਕਟ ਦੀ ਮੰਗ ਕੀਤੀ ਸੀ। ਦੋਵਾਂ ਪਿਓ-ਪੁੱਤਾਂ ਨੇ ਆਪਣੀ ਹੀ ਪਾਰਟੀ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਪਛੜੇ ਵਰਗ ਨੂੰ ਨੁਮਾਇੰਦਗੀ ਨਾ ਦੇਣਾ ਪਾਰਟੀ ਲਈ ਸਹੀ ਨਹੀਂ ਹੋਵੇਗਾ।

Leave A Reply

Your email address will not be published.