‘ਟੂਣੇ’ ਦੇ ਸ਼ੱਕ ‘ਚ ਦਰਾਣੀ-ਜੇਠਾਣੀ ਨੇ ਇਕ-ਦੂਜੇ ਦਾ ਚਾੜ੍ਹਿਆ ਕੁਟਾਪਾ

339

 

ਬਟਾਲਾ – ਬਟਾਲਾ ਦੇ ਮੁਹੱਲਾ ਪ੍ਰੇਮ ਨਗਰ ‘ਚ ‘ਟੂਣੇ’ ਕਾਰਨ ਦਰਾਣੀ-ਜੇਠਾਣੀ ਦੀ ਤਕਰਾਰ ਹੱਥੋਪਾਈ ਤੱਕ ਪੁੱਜ ਗਈ। ਇਸ ਲੜਾਈ ‘ਚ ਦੋਵੇਂ ਜ਼ਖਮੀ ਹੋ ਗਈਆਂ। ਮੁਹੱਲੇ ਦੀ ਵਸਨੀਕ ਆਸ਼ਾ ਰਾਣੀ ਦੇ ਘਰ ਦੇ ਬਾਰ ਕਿਸੇ ਸ਼ਰਾਰਤੀ ਅਨਸਰ ਨੇ ਰਾਤ ਸਮੇਂ ਮੌਲੀ, ਸਿੰਦੂਰ ਤੇ ਕਾਲੇ ਕੱਪੜੇ ‘ਚ ਲਪੇਟਿਆ ਨਾਰੀਅਲ ਰੱਖ ਦਿੱਤਾ। ਸਵੇਰੇ ਜਦ ਆਸ਼ਾ ਰਾਣੀ ਨਾਲ ਤਕਰਾਰ ਸ਼ੁਰੂ ਕਰ ਦਿੱਤੀਆਂ।

ਬਿਮਲਾ ਦੇਵੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਆਸ਼ਾ ਰਾਣੀ ਨਾਲ ਤਕਰਾਰ ਸ਼ੁਰੂ ਕਰ ਦਿੱਤੀ ਤੇ ਗੱਲ ਹੱਥੋਪਾਈ ‘ਤੇ ਆ ਗਈ, ਜਿਸ ਦੌਰਾਨ ਦੋਵੇਂ ਔਰਤਾਂ ਨੇ ਰਸੋਈ ‘ਚ ਪਏ ਭਾਂਡਿਆਂ ਤੇ ਹੋਰ ਸਾਮਾਨ ਇਕ ਦੂਜੇ ‘ਤੇ ਹਮਲਾ ਕਰ ਦਿੱਤਾ ਤੇ ਸੱਟਾਂ ਮਾਰ ਕੇ ਇਕ ਦੂਜੀ ਨੂੰ ਜ਼ਖਮੀ ਕਰ ਦਿੱਤਾ। ਮੁਹੱਲੇ ਦੇ ਪਤਵੰਤਿਆ ਨੇ ਹਕੀਕਤ ਤੋਂ ਜਾਣੂ ਕਰਵਾ ਕੇ ਦੋਵਾਂ ਨੂੰ ਸ਼ਾਂਤ ਕੀਤਾ ਤੇ ਦੋਵਾਂ ਨੂੰ ਸ਼ਾਂਤ ਕੀਤਾ ਤੇ ਦੋਵਾਂ ਦੀ ਮੱਲ੍ਹਮ ਪੱਟੀ ਕਰਵਾਈ।

Leave A Reply

Your email address will not be published.