ਦੀਵਾਲੀ ਵਾਲੇ ਦਿਨ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਨ ਵਾਲਾ ਗ੍ਰਿਫਤਾਰ

154

ਖੰਨਾ- ਖੰਨਾ ਪੁਲਸ ਨੇ ਦੀਵਾਲੀ ਵਾਲੇ ਦਿਨ ਪਿੰਡ ਭੱਟੀਅਾਂ ’ਚ ਇਕ ਨੌਜਵਾਨ ਵਲੋਂ ਉਸ ਦੇ ਗੁਆਂਢ ’ਚ ਰਹਿੰਦੀ ਅੌਰਤ ਕੋਲ ਆਉਂਦੇ ਪ੍ਰਵਾਸੀ ਮਜ਼ਦੂਰ ਦਾ ਸ਼ੱਕ ਦੇ ਅਾਧਾਰ ’ਤੇ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਪੁਲਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਐੱਸ. ਪੀ. (ਆਈ.) ਜਸਵੀਰ ਸਿੰਘ ਦੀ ਨਿਗਰਾਨੀ ਹੇਠ ਡੀ. ਐੱਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ, ਥਾਣਾ ਮਾਛੀਵਾਡ਼ਾ ਦੇ ਐੱਸ. ਐੱਚ. ਓ. ਡੀ. ਐੱਸ. ਪੀ. (ਪ੍ਰੋਵੇਸ਼ਨਲ) ਸੁਖਨਾਜ ਸਿੰਘ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਮੁਕੱਦਮਾ ਨੰਬਰ 189 ਅ/ਧ 302 ਭ/ਦ ਥਾਣਾ ਮਾਛੀਵਾਡ਼ਾ ਸਾਹਿਬ ਜੋ ਕਿ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਭੱਟੀਅਾਂ ਥਾਣਾ ਮਾਛੀਵਾਡ਼ਾ ਸਾਹਿਬ ਨੇ ਦਰਜ ਕਰਾਇਆ ਸੀ ਕਿ ਲਾਲ ਬਾਬੂ ਭਗਤ ਪੁੱਤਰ ਜੈ ਲਾਲ ਭਗਤ ਵਾਸੀ ਪਿੰਡ ਜਿੰਗਾਹਾ ਥਾਣਾ ਮੋਤੀਪੁਰ ਜ਼ਿਲਾ ਮੁਜੱਫਰਨਗਰ (ਬਿਹਾਰ) ਹਾਲ ਵਾਸੀ ਪਿੰਡ ਭੱਟੀਆਂ ਥਾਣਾ ਮਾਛੀਵਾਡ਼ਾ ਸਾਹਿਬ ਉਸ ਕੋਲ 15 ਸਾਲਾਂ ਤੋਂ ਨੌਕਰੀ (ਸੀਰੀ) ਕਰ ਰਿਹਾ ਸੀ ਕਿ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਸ ਨੇ ਆਪਣੇ ਨੌਕਰ ਨੂੰ ਛੁੱਟੀ ਦਿੱਤੀ ਹੋਈ ਸੀ। ਉਸ ਨੇ ਖੰਨਾ ਪੁਲਸ ਨੂੰ ਦੱਸਿਆ ਕਿ 7 ਨਵੰਬਰ ਦੀ ਸ਼ਾਮ ਵੇਲੇ ਜਦੋਂ ਉਹ ਘਰ ਵਿਚ ਹਾਜ਼ਰ ਸੀ ਤਾਂ ਉਸ ਨੂੰ ਬਾਹਰ ਗਲੀ ’ਚ ਰੌਲਾ ਪੈਂਦਾ ਸੁਣਾਈ ਦਿੱਤਾ, ਜਿਸ ਨੇ ਬਾਹਰ ਜਾ ਕੇ ਦੇਖਿਆ ਕਿ ਪ੍ਰਗਟ ਸਿੰਘ ਉਰਫ ਕਾਲਾ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਭੱਟੀਅਾਂ ਜਿਹਡ਼ਾ ਕਿ ਉਸ ਦੇ ਨੌਕਰ ਲਾਲ ਬਾਬੂ ਭਗਤ ਦੇ ਸਿਰ ’ਤੇ ਲੋਹੇ ਦੇ ਗੰਡਾਸੇ ਨਾਲ ਵਾਰ ਕਰ ਰਿਹਾ ਸੀ, ਜਿਸ ਨੇ ਉਸ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਸ਼ੀ ਪ੍ਰਗਟ ਸਿੰਘ ਉਰਫ ਕਾਲਾ ਨੂੰ ਸ਼ੱਕ ਸੀ ਕਿ ਮ੍ਰਿਤਕ ਲਾਲ ਬਾਬੂ ਭਗਤ ਉਸ ਦੇ ਗੁਆਂਢ ਵਿਚ ਰਹਿੰਦੀ ਅੌਰਤ ਕੋਲ ਆਉਂਦਾ-ਜਾਂਦਾ ਸੀ, ਜਿਸ ਦੀ ਰੰਜਿਸ਼ ਤਹਿਤ ਪ੍ਰਗਟ ਸਿੰਘ ਉਰਫ ਕਾਲਾ ਨੇ ਲਾਲ ਬਾਬੂ ਭਗਤ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀ ਨੂੰ ਖੰਨਾ ਜ਼ਿਲਾ ਪੁਲਸ ਵਲੋਂ ਗ੍ਰਿਫਤਾਰ ਕਰ ਕੇ ਵਾਰਦਾਤ ਸਮੇਂ ਵਰਤਿਆ ਲੋਹੇ ਦਾ ਗੰਡਾਸਾ ਵੀ ਬਰਾਮਦ ਕਰ ਲਿਆ। ਖੰਨਾ ਪੁਲਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। 

Leave A Reply

Your email address will not be published.