ਦੁਕਾਨ ਦਾ ਸ਼ਟਰ ਤੋਡ਼ ਕੇ 3 ਲੱਖ ਦੇ ਮੋਬਾਇਲ ਚੋਰੀ

98

 

ਲੌਂਗੋਵਾਲ – ਦੀਵਾਲੀ ਦੀ ਰਾਤ ਇੱਥੋਂ ਦੇ ਜੈਨ ਮੰਦਰ ਚੌਕ ’ਚ ਮੋਬਾਇਲਾਂ ਦੀ ਇਕ ਦੁਕਾਨ ਦਾ ਸ਼ਟਰ ਤੋਡ਼ ਕੇ ਕਰੀਬ ਤਿੰਨ ਲੱਖ ਰੁਪਏ ਦੇ ਮੋਬਾਇਲ ਚੋਰੀ ਹੋਣ ਦੀ ਖਬਰ ਮਿਲੀ ਹੈ। ਚੌਕ ਵਿਚ ਸਥਿਤ ਲਵਲੀ ਟੈਲੀਕਾਮਨੀਕੇਸ਼ਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਰਾਤ ਕਰੀਬ ਪੌਣੇ ਦੋ ਵਜੇ  ਦੁਕਾਨ ਦਾ ਸ਼ਟਰ ਤੇ ਸ਼ੀਸ਼ਾ ਤੋਡ਼ ਕੇ 18 ਕੀਮਤੀ ਸਮਾਰਟ ਮੋਬਾਈਲ ਫੋਨ ਚੋਰੀ ਕੀਤੇ ਗਏ, ਜਿਨ੍ਹਾਂ ਦੀ ਕੀਮਤ ਲਗਭਗ ਤਿੰਨ ਲੱਖ ਰੁਪਏ ਬਣਦੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਚੋਰਾਂ ਨੇ ਇੱਥੋਂ ਦੀਆਂ ਮੋਬਾਇਲ ਸੇਲ ਦੀਆਂ ਦੋ ਹੋਰ ਪ੍ਰਮੁੱਖ ਦੁਕਾਨਾਂ ਦੇ ਜਿੰਦੇ ਤੋਡ਼ਨ ਦੀ ਕੋਸ਼ਿਸ਼ ਵੀ ਕੀਤੀ ਪਰ ਉੱਥੇ ਉਹ ਅਸਫਲ ਰਹੇ। ਸੀ. ਸੀ. ਟੀ. ਵੀ. ਕੈਮਰੇ ਦੀ  ਫੁਟੇਜ ਤੋਂ ਚੋਰਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਪੁਸ਼ਪਿੰਦਰ ਸਿੰਘ ਅਨੁਸਾਰ ਪੁਲਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Leave A Reply

Your email address will not be published.