ਪਾਦਰੀ ਤੋਂ ਜ਼ਬਤ ਹੋਏ ਕਰੋੜਾਂ ਰੁਪਏ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ‘ਦਿਲਚਸਪੀ’

62

ਜਲੰਧਰ: ਇਨਫੋਰਸਮੈਂਟ ਡਾਇਰੈਕਟਰ ਦਾ ਕਹਿਣਾ ਹੈ ਕਿ ਖੰਨਾ ਪੁਲਿਸ ਪਾਦਰੀ ਤੋਂ ਫੜੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਬਾਰੇ ਲਿਖਤ ਵਿੱਚ ਦੱਸੇਗੀ ਤਾਂ ਬਣਦਾ ਐਕਸ਼ਨ ਲਿਆ ਜਾਵੇਗਾ। ਈਡੀ ਅਧਿਕਾਰੀਆਂ ਨੇ ਇਸ ਬਾਰੇ ਖੰਨਾ ਪੁਲਿਸ ਨੂੰ ਵੀ ਲਿਖਿਆ ਹੈ। ਹਾਲਾਂਕਿ, ਹੁਣ ਬਰਾਮਦ ਹੋਈ ਰਕਮ ਬਾਰੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ।

ਜ਼ਰੂਰ ਪੜ੍ਹੋ- ਪੁਲਿਸ ਨੇ ਕਿਹਾ 9 ਕਰੋੜ ਫੜੇ, ਪਰ ਫਾਦਰ ਐਂਥਨੀ ਨੇ ਦੱਸੇ 15 ਕਰੋੜ

ਜਲੰਧਰ ਦੇ ਪਾਦਰੀ ਤੇ ਪੰਜ ਹੋਰ ਲੋਕਾਂ ਤੋਂ ਬਰਾਮਦ 9.66 ਕਰੋੜ ਰੁਪਏ ਬਰਾਮਦ ਕਰਨ ਦੇ ਮਾਮਲੇ ਵਿੱਚ ਈਡੀ ਦਾ ਕਹਿਣਾ ਹੈ ਕਿ ਅਸੀਂ ਖੰਨਾ ਪੁਲਿਸ ਨੂੰ ਲਿਖਿਆ ਹੈ ਕਿ ਜੇਕਰ ਤੁਹਾਨੂੰ ਇਸ ਮਾਮਲੇ ਵਿੱਚ ਕਾਲਾ ਧਨ ਰੋਕੂ ਐਕਟ (PMLA) ਜਾਂ ਵਿਦੇਸ਼ੀ ਮੁਦਰਾ ਇਕੱਠੇ ਕਰਨ ਸਬੰਧੀ ਕਾਨੂੰਨ (FEMA) ਦੀ ਉਲੰਘਣਾ ਲੱਗਦੀ ਹੈ ਤਾਂ ਸਾਨੂੰ ਡਾਕੂਮੈਂਟਸ ਦਿਓ, ਅਸੀਂ ਐਕਸ਼ਨ ਲਵਾਂਗੇ।

ED ਦੇ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਅਸ਼ੋਕ ਗੌਤਮ ਦਾ ਕਹਿਣਾ ਹੈ ਕਿ ਖੰਨਾ ਪੁਲਿਸ ਨੇ ਸਾਨੂੰ ਸੂਚਿਤ ਕੀਤਾ ਸੀ। ਸਾਡੀ ਟੀਮ ਗਈ ਸੀ, ਅਸੀਂ ਪੁਲਿਸ ਨੂੰ ਲਿਖ ਦਿੱਤਾ ਹੈ ਤੇ ਜਦੋਂ ਉਹ ਕੁਝ ਭੇਜਦੇ ਹਨ ਤਾਂ ਅਸੀਂ ਐਕਸ਼ਨ ਲਵਾਂਗੇ। ਪੈਸਿਆਂ ਦੀ ਬਰਾਮਦਗੀ ਦੀ ਥਾਂ ਬਾਰੇ ਸ਼ੁਰੂ ਹੋਏ ਵਿਵਾਦ ‘ਤੇ ਸੰਯੁਕਤ ਨਿਰਦੇਸ਼ਕ ਦਾ ਕਹਿਣਾ ਹੈ ਕੇ ਪੁਲਿਸ ਨੇ ਸਾਨੂੰ ਖੰਨਾ ਐਸਐਸਪੀ ਦਫ਼ਤਰ ਬੁਲਾਇਆ ਸੀ, ਸਾਡੀ ਟੀਮ ਉੱਥੇ ਗਈ ਸੀ ਤੇ ਸਾਨੂੰ ਇਹੋ ਪਤਾ ਹੈ। ਗੌਤਮ ਨੇ ਕਿਹਾ ਕਿ ਅਸੀਂ ਖੰਨਾ ਪੁਲਿਸ ਤੇ ਆਮਦਨ ਕਰ ਵਿਭਾਗ ਨੂੰ ਲਿਖਿਆ ਹੈ ਕੇ ਸਾਨੂੰ ਦਸਤਾਵੇਜ਼ ਦਿਓ।

ਇਹ ਵੀ ਪੜ੍ਹੋ- 9,66,61,700 ਰੁਪਏ ਦੀ ਹਵਾਲਾ ਰਾਸ਼ੀ ਲਿਜਾਂਦੇ ਬਿਸ਼ਪ ਫਰੈਂਕੋ ਦੇ ਸਾਥੀ ਸਮੇਤ ਛੇ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਬੀਤੀ 30 ਮਾਰਚ ਨੂੰ ਖੰਨਾ ਪੁਲਿਸ ਨੇ ਤਿੰਨ ਕਾਰਾਂ ਵਿੱਚੋਂ ਔਰਤ ਸਮੇਤ ਛੇ ਵਿਅਕਤੀਆਂ ਤੋਂ 9.66 ਕਰੋੜ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ, ਜਿਨ੍ਹਾਂ ਵਿੱਚ ਜਲੰਧਰ ਦੇ ਪਿੰਡ ਪ੍ਰਤਾਪੁਰ ਦਾ ਪਾਦਰੀ ਐਂਥਨੀ ਵੀ ਸ਼ਾਮਲ ਸੀ। ਬੀਤੇ ਦਿਨੀਂ ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਫਾਦਰ ਐਂਥਨੀ ਕੋਲੋਂ 9 ਕਰੋੜ 66 ਲੱਖ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ।

ਐਤਵਾਰ ਨੂੰ ਫਾਦਰ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਪੁਲਿਸ ਉਨ੍ਹਾਂ ਕੋਲੋਂ 15 ਕਰੋੜ ਤੋਂ ਵੱਧ ਦੀ ਰਕਮ ਲੈ ਕੇ ਗਈ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਪੈਸੇ ਸਕੂਲਾਂ ਦੀਆਂ ਕਿਤਾਬਾਂ ਵੇਚ ਕੇ ਕਮਾਏ ਗਏ ਸੀ ਤੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸੀ। ਉਨ੍ਹਾਂ ਇਨਕਮ ਟੈਕਸ ਵਿਭਾਗ ਨੂੰ ਤਿੰਨ ਅਪਰੈਲ ਨੂੰ ਸਬੂਤ ਪੇਸ਼ ਕਰਨ ਬਾਰੇ ਵੀ ਹਾਮੀ ਭਰੀ ਹੈ।

Leave A Reply

Your email address will not be published.