ਬਾਕੀ ਰਹਿੰਦੀਆਂ 7 ਸੀਟਾਂ ਦੇ ਫ਼ੈਸਲੇ ਸੰਬੰਧੀ ਰਾਹੁਲ ਗਾਂਧੀ ਤੇ ਪੰਜਾਬ ਕੈਬਨਿਟ ਵਿਚਾਲੇ ਮੀਟਿੰਗ ਅੱਜ

89

ਜਲੰਧਰ : ਲੋਕ ਸਭਾ 2019 ਨੂੰ ਲੈ ਕੇ ਸਿਆਸੀਆਂ ਪਾਰਟੀਆਂ ‘ਚ ਹਰ ਪਾਸੇ ਹਲਚਲ ਵਧੀ ਹੋਈ ਹੈ, ਪੰਜਾਬ ਵਿਚ ਕਾਂਗਰਸ ਪਾਰਟੀ ਦੀਆਂ ਰਹਿੰਦੀਆਂ 7 ਸੀਟਾਂ ਖਡੂਰ ਸਾਹਿਬ, ਸੰਗਰੂਰ, ਫਤਿਹਗੜ੍ਹ ਸਾਹਿਬ, ਫਰੀਦਕੋਟ ਆਨੰਦਪੁਰ ਸਾਹਿਬ, ਬਠਿੰਡਾ ਅਤੇ ਫਿਰੋਜ਼ਪੁਰ ਉਤੇ ਕਾਂਗਰਸੀ ਕਮੇਟੀ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਇਕ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ ਵਿਚ ਕੁਝ ਸੀਟਾਂ ਉਤੇ ਉਮੀਦਵਾਰਾਂ ਬਾਰੇ ਤਸਵੀਰ ਸਾਫ਼ ਹੋ ਸਕਦੀ ਹੈ।

Congress

Congress Party

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਅੱਜ ਵੀ ਦਿੱਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਕਾਂਗਰਸ ਇੰਚਾਰਜ ਆਸ਼ੂ ਕੁਮਾਰੀ ਅਤੇ ਕਾਂਗਰਸ ਦੇ ਸੰਗਠਨ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੱਖ-ਵੱਖ ਸੀਟਾਂ ਨੂੰ ਲੈ ਕੇ ਆਪਸ ਵਿਚ ਵਿਚਾਰ-ਵਟਾਂਦਰਾ ਕੀਤਾ। ਹਰੇਕ ਉਮੀਦਵਾਰ ਦੇ ਗੁਣਾਂ-ਔਗੁਣਾਂ ਉਤੇ ਚਰਚਾ ਕੀਤੀ ਗਈ ਪਰ ਅੰਤਿਮ ਫ਼ੈਸਲਾ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਹੋਣ ਦੀ ਉਮੀਦ ਜਤਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਅਪਣੇ ਉਮੀਦਵਾਰ ਦਾ  ਨਾਂ ਐਲਾਨ ਨਹੀਂ ਕੀਤਾ ਹੈ।

Congress Chief Rahul Gandhi

 Rahul Gandhi

ਇਸ ਲਈ ਮੰਨਿਆ ਜਾ ਰਿਹਾ ਹੈ ਇਨ੍ਹਾਂ ਸੀਟਾਂ ਉਤੇ ਕਾਂਗਰਸ ਉਦਵਾਰ ਦਾ ਨਾਂ ਤੈਅ ਕਰਨ ਵਿਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਨੇ ਫਿਰ ਖਡੂਰ ਸਾਹਿਬ, ਸੰਗਰੂਰ, ਫਤਿਹਗੜ੍ਹ ਸਾਹਿਬ, ਫਰੀਦਕੋਟ ਤੇ ਆਨੰਦਪੁਰ ਸਾਹਿਬ ਸੀਟਾਂ ਉਤੇ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਉਤੇ ਚਰਚਾ ਕੀਤੀ ਪਰ ਫਿਰ ਵੀ ਸਕ੍ਰੀਨਿੰਗ ਕਮੇਟੀ ਅੰਤਿਮ ਫੈਸਲਾ ਉਤੇ ਨਹੀਂ ਪਹੁੰਚ ਸਕੀ। ਆਨੰਦਪੁਰ ਸਾਹਿਬ ਲੋਕ ਸਭ ਸੀਟ ਉਤੇ ਅਜੇ ਵੀ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਸਿੰਘ ਡਿੰਪਾ ਫਰੰਟ ਰਨਰ ਅਪ ਰਹੇ ਹਨ।

Sher Singh Ghubaya join Congress

Sher Singh with Congress President 

ਭਾਵੇਂ ਫਰੀਦਕੋਟ ਲੋਕ ਸਭਾ ਸੀਟ ਉਤੇ ਜਗਦਰਸ਼ਨ ਕੌਰ, ਵਿਧਾਇਕ ਕੁਲਦੀਪ ਵੈਦ ਅਤੇ ਮੁਹੰਮਦ ਸਦੀਕ ਦਾ ਨਾਂ ਵਿਚਾਰ ਅਧੀਨ ਹੈ, ਜਦਕਿ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਉਤੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਡਾ. ਅਮਰ ਸਿੰਘ ਦੇ ਨਾਣ ਵਿਚਾਰ ਅਧੀਨ ਦੱਸੇ ਜਾ ਰਹੇ ਹਨ। ਬਠਿਡਾ ਲੋਕ ਸਭਾ ਸੀਟ ਉਤੇ ਅੱਜ ਫਿਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਨਵਜੋਤ ਕੌਰ ਸਿੱਧੂ, ਵਿਧਾਇਕ ਰਾਜਾ ਵੜਿੰਗ, ਤੇ ਕੈਬਨਿਟ ਮੰਤਰੀ ਸਿੰਗਲਾ ਦੇ ਨਾਵਾਂ ਉਤੇ ਵਿਚਾਰ ਕੀਤਾ ਗਿਆ ਪਰ ਕਿਸੇ ਵੀ ਅੰਤਿਮ ਨਤੀਜੇ ਉਤੇ ਸਕ੍ਰੀਨਿੰਗ ਕਮੇਟੀ ਅਜੇ ਨਹੀਂ ਪਹੁੰਚ ਸਕੀ

Punjab Cabinet meeting

Punjab Cabinet meeting

ਕਿਉਂਕਿ ਅਕਾਲੀ ਦਲ ਦਾ ਉਮੀਦਵਾਰ ਅਜੇ ਸਾਹਮਣੇ ਨਹੀਂ ਆਇਆ। ਆਨੰਦਪੁਰ ਸਾਹਿਬ ਲੋਕ ਸਭਾ ਸੀਟ ਉਤੇ ਅਜੇ ਵੀ ਯੂਥ ਕਾਂਗਰਸ ਅਪਣੇ ਕੋਟੇ ਤੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਨੂੰ ਟਿਕਟ ਦਿਵਾਉਣਾ ਚਾਹੁੰਦੀ ਹੈ। ਫਿਰੋਜ਼ਪੁਰ ਲੋਕ ਸਭਾ ਸੀਟ ਉਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਰਾਜਾ ਵੜਿੰਗ ਦੇ ਨਾਵਾਂ ਉਤੇ ਚਰਚਾ ਹੋਈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਹੋਣ ਵਾਲੀ ਮੀਟਿੰਗ ਵਿਚ ਖਡੂਰ ਸਾਹਿਬ, ਸੰਗਰੂਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਆਨੰਦਪੁਰ ਸਾਹਿਬ ਆਦਿ ਪੰਜ ਸੀਟਾਂ ਉਤੇ ਉਮੀਦਵਾਰ ਤੈਅ ਹੋ ਸਕਦੇ ਹਨ।

Leave A Reply

Your email address will not be published.