ਬੰਦੂਕ ਸਾਫ ਕਰਦੇ ਸਮੇਂ ਗੋਲ਼ੀ ਚੱਲਣ ਕਾਰਨ ਏਐਸਆਈ ਦੀ ਮੌਤ

378

ਗੁਰਦਾਸਪੁਰ: ਜ਼ਿਲ੍ਹੇ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਅਧੀਨ ਪੈਂਦੀ ਪੁਲਿਸ ਚੌਕੀ ਕਾਲਾ ਅਫ਼ਗਾਨਾ ਵਿੱਚ ਤਾਇਨਾਤ ਏਐਸਆਈ ਦੀ ਲੱਗੀ ਗੋਲੀ ਕਾਰਨ ਮੌਕੇ ‘ਤੇ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਏਐਸਆਈ ਵਿਜੇ ਕੁਮਾਰ ਵਜੋਂ ਹੋਈ ਹੈ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਰਾਇਫਲ ਸਾਫ ਕਰਦਿਆਂ ਆਚਨਕ ਚੱਲੀ ਗੋਲੀ ਚੱਲਣ ਕਾਰਨ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਏਐਸਆਈ ਵਿਜੇ ਕੁਮਾਰ ਪੁਲਿਸ ਜ਼ਿਲ੍ਹਾ ਬਟਾਲਾ ਦੀ ਪੁਲਿਸ ਚੌਕੀ ਕਾਲਾ ਅਫ਼ਗਾਨਾ ਵਿੱਚ ਡਿਊਟੀ ‘ਤੇ ਤੈਨਾਤ ਸੀ।

ਅੱਜ ਡਿਊਟੀ ਦੌਰਾਨ ਆਪਣੀ ਰਾਇਫਲ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Leave A Reply

Your email address will not be published.