ਵਿਸ਼ਵਕਰਮਾ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ

125

 

ਪਠਾਨਕੋਟ : ਪੰਜਾਬ ਭਰ ‘ਚ ਅੱਜ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪਠਾਨਕੋਟ ‘ਚ ਵਿਸ਼ਵਕਰਮਾ ਦਿਵਸ ਮੌਕੇ ਪ੍ਰਧਾਨ ਦੇਵ ਰਾਜ ਸਲਗੌਤਰਾ ਤੇ ਨਰਿੰਦਰ ਕੁਮਾਰ ਟੀ.ਟੀ. ਦੀ ਅਗਵਾਈ ‘ਚ ਮੰਦਰ ਸਰਾਈ ਮਹੱਲਾ ਤੋਂ ਭਗਵਾਨ ਵਿਸ਼ਵਕਰਮਾ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ।

ਜਾਣਕਾਰੀ ਮੁਤਾਬਕ ਇਹ ਸ਼ੋਭਾ ਯਾਤਰਾ ਮਿਲਟਰੀ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਬੈਂਡ ਬਾਜਿਆਂ ਨਾਲ ਸ਼ਰਧਾਲੂਆਂ ਨੇ ਨੱਚਦੇ ਹੋਏ ਕੱਢੀ। ਇਸ ਯਾਤਰਾ ਦੌਰਾਨ ਭਗਵਾਨ ਵਿਸ਼ਵਕਮਾ ਜੀ ਦੀਆਂ ਝਾਕੀਆਂ ਆਕਰਸ਼ਨ ਦਾ ਕੇਂਦਰ ਬਣੀਆਂ ਹੋਈਆਂ ਸਨ। ਇਸ ਮੌਕੇ ‘ਤੇ ਲੋਕਾਂ ਵਲੋਂ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਨਰੇਸ਼ ਪਿੰਕੀ, ਦੇਸ ਰਾਜ, ਸਤਪਾਲ, ਹੰਸਰਾਜ ਤੇ ਅਨਿਲ ਕੁਮਾਰ ਅਦਿ ਹਾਜ਼ਰ ਸਨ।

Leave A Reply

Your email address will not be published.