ਸੜਕ ਹਾਦਸੇ ‘ਚ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਦੀ ਮੌਤ

124

 

ਬਟਾਲਾ   : ਸ਼ੁੱਕਰਵਾਰ ਨੂੰ ਬਟਾਲਾ ਤੋਂ ਕਾਹਨੂੰਵਾਨ ਰੋਡ ‘ਤੇ ਹੋਏ ਸੜਕ ਹਾਦਸੇ ‘ਚ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਤਤਲਾ ਜੋ ਅਕਾਲੀ ਦਲ ਦਾ ਸਾਬਕਾ ਚੇਅਰਮੈਨ ਸੀ ਅਤੇ ਅੱਜ ਆਪਣੀ ਕਾਰ ‘ਚ ਸਵਾਰ ਹੋ ਕੇ ਕਾਹਨੂੰਵਾਨ ਤੋਂ ਆਪਣੇ ਪਿੰਡ ਜਾ ਰਿਹਾ ਸੀ, ਕਿ ਜਦੋਂ ਉਹ ਅੱਡਾ ਡੇਅਰੀਵਾਲ ਦੇ ਕੋਲ ਪਹੁੰਚਿਆ ਤਾਂ ਅਚਾਨਕ ਇਸ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਅਤੇ ਸੜਕ ਕਿਨਾਰੇ ਇਕ ਸਫੈਦੇ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਮੌਕੇ ‘ਤੇ ਹੀ ਕਰਨੈਲ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸੇਖਵਾਂ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Leave A Reply

Your email address will not be published.