ਹਨੀ ਸਿੰਘ ਦੀ ਵਧੀ ਮੁਸ਼ਕਲ , ਕਾਨੂੰਨੀ ਸਲਾਹਕਾਰ ਕੋਲ ਪਹੁੰਚੀ ਜਾਂਚ ਫਾਈਲ

116

ਚੰਡੀਗੜ੍ਹ: ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਦੀ ਮੁਸ਼ਕਲ ਵਧ ਸਕਦੀ ਹੈ। ਉਸ ਦੇ ਇੱਕ ਗੀਤ ਵਿੱਚ ਮਹਿਲਾਵਾਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਕਰਕੇ ਛਿੜਿਆ ਵਿਵਾਦ ਵਧ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਮੁਹਾਲੀ ਪੁਲਿਸ ਨੇ ਤਫਤੀਸ਼ ਮੁਕੰਮਲ ਕਰਕੇ ਫਾਈਲ ਨੂੰ ਕਾਨੂੰਨੀ ਸਲਾਹਕਾਰ ਕੋਲ ਭੇਜ ਦਿੱਤਾ ਹੈ।

ਦੱਸ ਦੇਈਏ ਹਨੀ ਸਿੰਘ ਵੱਲੋਂ ਗਾਏ ਗਏ ਗਾਣੇ ‘ਮੱਖਣਾ’ ਵਿੱਚ ਮਹਿਲਾਵਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ‘ਤੇ ਮਹਿਲਾ ਕਮਿਸ਼ਨ ਪੰਜਾਬ ਨੇ ਪੁਲਿਸ ਸ਼ਿਕਾਇਤ ਕੀਤੀ ਸੀ। ਇਸ ਦੀ ਮੁਹਾਲੀ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਮੁਹਾਲੀ ਦੇ ਐਸਐਸਪੀ ਹਰਚਰਨ ਭੁੱਲਰ ਨੇ ਕਿਹਾ ਕਿ ਤਫ਼ਤੀਸ਼ ਵਿੱਚ ਕੁਝ ਤੱਥ ਇਕੱਠੇ ਕਰਨੇ ਬਾਕੀ ਹਨ।

ਹਾਲਾਂਕਿ ਮਾਮਲੇ ਦੀ ਤਫਤੀਸ਼ ਐਸਪੀ ਇਨਵੈਸਟੀਗੇਸ਼ਨ ਕੋਲ ਚੱਲ ਰਹੀ ਹੈ ਤੇ ਜ਼ਰੂਰਤ ਪੈਣ ਤੇ ਹਨੀ ਸਿੰਘ ਨੂੰ ਇੱਥੇ ਬੁਲਾਇਆ ਵੀ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਸਲਾਹ ਲਈ ਹਨੀ ਸਿੰਘ ਦੀ ਤਫਤੀਸ਼ ਮੁਕੰਮਲ ਕਰਕੇ ਲੀਗਲ ਐਡਵਾਈਜ਼ਰ ਕੋਲ ਭੇਜ ਦਿੱਤੀ ਹੈ ਤਾਂ ਕਿ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾ ਸਕੇ।

Leave A Reply

Your email address will not be published.