ਜਦ ਚਾਰ ਸਾਲ ਤਕ ਦੋ ਭੈਣਾਂ ਨੇ ਮੁੰਡੇ ਬਣ ਚਲਾਈ ਨਾਈ ਦੀ ਦੁਕਾਨ

81

ਨਵੀਂ ਦਿੱਲੀ: ਉਂਝ ਤਾਂ ਅਕਸਰ ਹੀ ਆਮ ਲੋਕ ਆਪਣੇ ਜ਼ਜਬੇ ਅਤੇ ਹੌਸਲੇ ਕਰਕੇ ਕਈ ਹੋਰ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੇ ਹਨ। ਜਦੋਂ ਘਰ ਦੇ ਇਕਲੌਤੇ ਕਮਾਈ ਕਰਨ ਵਾਲੇ ਨੂੰ ਕੁਝ ਹੋ ਜਾਂਦਾ ਹੈ ਤਾਂ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹੀ ਕਹਾਣੀ ਹੈ ਉੱਤਰ ਪ੍ਰਦੇਸ਼ ਦੀ ਦੋ ਭੈਣਾਂ ਦੀ।

ਇਨ੍ਹਾਂ ਭੈਣਾਂ ਦੇ ਪਿਓ ਦੀ ਅਚਾਨਕ ਬਿਮਾਰ ਹੋਣ ਦੀ ਹਾਲਾਤ ‘ਚ ਦੋਵੇਂ ਭੈਣਾਂ ਲੰਬੇ ਸਮੇਂ ਤੋਂ ਆਪਣ ਪਿਓ ਦੀ ਨਾਈ ਦੀ ਦੁਕਾਨ ਚਲਾ ਰਹੀਆਂ ਹਨ। ਪਹਿਲਾਂ ਤਾਂ ਲੋਕ ਉਨ੍ਹਾਂ ਤੋਂ ਬਾਲ ਕਟਵਾਉਣ ਅਤੇ ਸ਼ੇਵਿੰਗ ਕਰਵਾਉਣ ਤੋਂ ਘਬਰਾਉਂਦੇ ਸੀ, ਜਿਸ ਤੋਂ ਬਾਅਦ ਕੁੜੀਆਂ ਨੇ ਆਪਣਾ ਗੇਟਅੱਪ ਬਦਲ ਕੇ ਮੁੰਡਿਆਂ ਵਾਲਾ ਰੂਪ ਧਾਰ ਲਿਆ।

ਦੋਵਾਂ ਨੇ ਕਰੀਬ ਚਾਰ ਸਾਲ ਤਕ ਮੁੰਡਿਆਂ ਦੇ ਗੇਟਅੱਪ ‘ਚ ਕੰਮ ਕੀਤਾ। ਰਿਪੋਰਟ ਮੁਤਾਬਕ ਪਿਓ ਦੇ ਬਿਮਾਰ ਹੋਣ ਤੋਂ ਬਾਅਦ ਦੁਕਾਨ ਬੰਦ ਹੋ ਗਈ ਸੀ। ਜਿਸ ਨੂੰ ਦੋਵੇਂ ਕੁੜੀਆਂ ਨੇ ਖ਼ੁਦ ਚਲਾਉਣ ਦਾ ਫੈਸਲਾ ਲਿਆ। ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਵੱਡੀ ਕੁੜੀ ਦੀ ਉਮਰ ਜਯੋਤੀ ਕੁਮਾਰੀ 18 ਸਾਲ ਅਤੇ ਨੇਹਾ ਦੀ 16 ਸਾਲਾਂ ਦੀ ਹੈ।

ਗੇਟਅੱਪ ਬਦਲਣ ਤੋਂ ਬਾਅਦ ਦੋਵਾਂ ਨੇ ਆਪਣੇ ਨਾਂਅ ਦੀਪਕ ਅਤੇ ਰਾਜੂ ਰੱਖ ਲਿਆ। ਇਸ ਬਾਰੇ ਉਨ੍ਹਾਂ ਦੇ ਪਿੰਡ ਦੇ ਕੁਝ ਹੀ ਲੋਕਾਂ ਨੂੰ ਪਤਾ ਹੈ। ਹੁਣ ਦੋਨੋਂ ਕਰੀਬ 400 ਰੁਪਏ ਹਰ ਦਿਨ ਕਮਾਉਂਦੀਆਂ ਹਨ ਜਿਸ ਨਾਲ ਪਿਓ ਦੀ ਬਿਮਾਰੀ ਦਾ ਖ਼ਰਚ ਅਤੇ ਪਰਿਵਾਰ ਦਾ ਖ਼ਰਚਾ ਚੱਲਦਾ ਹੈ। ਪਰ ਦੋਵੇਂ ਹੌਸਲਾ ਨਹੀਂ ਹਾਰਦੀਆਂ ਤੇ ਪਿਤਾ ਦੇ ਇਲਾਜ ਲਈ ਆਪਣਾ ਕੰਮ ਮਿਹਨਤ ਨਾਲ ਕਰ ਰਹੀਆਂ ਹਨ।

Leave A Reply

Your email address will not be published.