ਦੇਸ਼ ਦੇ ਸੱਭ ਤੋਂ ਲੰਮੇ ਬੋਗੀਬੀਲ ਪੁਲ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ

147
Inauguration of Bogibeel Bridge by PM Modi

ਡਿਬਰੂਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਪੁਤਰ ਨਦੀ ‘ਤੇ ਦੇਸ਼ ਦੇ ਸੱਭ ਤੋਂ ਲੰਮੇ ਅਤੇ ਏਸ਼ੀਆ ਦੇ ਦੂਜੇ ਸੱਭ ਤੋਂ ਵੱਡੇ ਬੋਗੀਬੀਲ ਪੁਲ ਦਾ ਉਦਘਾਟਨ ਕੀਤਾ। ਬ੍ਰਹਮਪੁੱਤਰ ਨਦੀ ਦੇ ਉਤਰੀ ਅਤੇ ਦੱਖਣੀ ਤੱਟਾਂ ‘ਤੇ ਬਣਾਇਆ ਗਿਆ ਇਹ ਪੁਲ ਅਸਮ ਦੇ ਧੀਮਾਜੀ ਜ਼ਿਲ੍ਹਾ ਨੂੰ ਡਿਬਰੂਗੜ੍ਹ ਨਾਲ ਜੋੜਦਾ ਹੈ। ਇਸ ਪੁਲ ਰਾਹੀਂ ਅਰੁਣਾਚਲ ਪ੍ਰਦੇਸ਼ ਤੋਂ ਚੀਨ ਦੀ ਸਰਹੱਦ ਤੱਕ ਸੜਕ ਅਤੇ ਰੇਲ ਨਾਲ ਪਹੁੰਚਣਾ ਅਤੇ ਰਸਦ ਭੇਜਣਾ ਆਸਾਨ ਹੋ ਜਾਵੇਗਾ।

Pm Modi at Bogibeel Bridge

ਉਦਘਾਟਨ ਤੋਂ ਬਾਅਦ ਬੋਗੀਬੀਲ ਪੁਲ ਤੋਂ ਪਹਿਲੀ ਰੇਲਗੱਡੀ ਤਿਨਸੁਕੀਆ-ਨਾਹਰਲਗੁਨ ਇੰਟਰਸਿਟੀ ਐਕਸਪ੍ਰੈਸ ਲੰਘੀ। 14 ਬੋਗੀਆਂ ਵਾਲੀਆਂ ਇਹ ਟ੍ਰੇਨ ਸਾਢੇ ਪੰਜ ਘੰਟਿਆਂ ਵਿਚ ਅਪਣਾ ਸਫਰ ਪੂਰਾ ਕਰੇਗੀ। ਇਸ ਵਿਚ ਅਸਮ ਦੇ ਧੀਮਾਜੀ, ਲਖੀਮਪੁਰ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਭਵਿੱਖ ਵਿਚ ਰਾਜਧਾਨੀ ਐਕਸਪ੍ਰੈਸ ਬੋਗੀਬੀਲ ਤੋਂ ਧੀਮਾਜੀ ਹੁੰਦੇ ਹੋਏ ਦਿੱਲੀ ਲਈ ਚਲਾਈ ਜਾ ਸਕਦੀ ਹੈ।

India’s longest rail and road bridge

4.90 ਕਿਲੋਮੀਟਰ ਲੰਮੇ ਬੋਗੀਬੀਲ ਪੁਲ ਦੀ ਅੰਦਾਜ਼ਨ ਲਾਗਤ 5,800 ਕਰੋੜ ਰੁਪਏ ਹੈ। ਬੀਤੇ 1 ਦਸੰਬਰ ਨੂੰ ਪਹਿਲੀ ਮਾਲਗੱਡੀ ਦੇ ਇਸ ਪੁਲ ਤੋਂ ਲੰਘਣ ਦੇ ਨਾਲ ਇਸ ਦੀ ਉਸਾਰੀ ਦਾ ਕੰਮ ਪੂਰਨ ਤੋਰ ‘ਤੇ ਐਲਾਨ ਕੀਤਾ ਗਿਆ। ਇਸ ਪੁੱਲ ਦੀ ਉਸਾਰੀ ਨਾਲ ਡਿਬਰੂਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਵਿਚਕਾਰ ਰੇਲ ਦੀ ਦੂਰੀ 500 ਕਿਲੋਮੀਟਰ ਤੋਂ ਘੱਟ ਕੇ 400 ਕਿਲੋਮੀਟਰ ਰਹਿ ਜਾਵੇਗੀ। ਜਦਕਿ ਈਟਾਨਗਰ ਦੇ ਲਈ ਰੋਡ ਦੀ ਦੂਰੀ 150ਕਿਮੀ ਘੱਟ ਹੋ ਜਾਵੇਗੀ।

Bogibeel bridge

ਅਸਮ ਤੋਂ ਕੋਲਾ, ਖਾਦ ਅਤੇ ਪੱਥਰ ਚਿਪਸ ਦੀ ਰੇਲ ਰਾਹੀਂ ਸਪਲਾਈ ਉਤਰ ਅਤੇ ਬਾਕੀ ਭਾਰਤ ਨੂੰ ਹੁੰਦੀ ਹੈ। ਜਦਕਿ ਪੰਜਾਬ ਅਤੇ ਹਰਿਆਣਾ ਤੋਂ ਇਥੇ ਅਨਾਜ ਆਉਂਦਾ ਹੈ। ਇਸ ਪੁਲ ਦੇ ਬਣਨ ਨਾਲ ਇਹਨਾਂ ਵਿਚ ਵਾਧੇ ਦੇ ਨਾਲ ਹੀ ਰੇਲਵੇ ਦੀ ਆਮਦਨੀ ਵਧਣ ਦੀ ਵੀ ਸੰਭਾਵਨਾ ਹੈ। ਦੱਸ ਦਈਏ ਕਿ ਇਸ ਪੁਲ ਦੀ ਉਸਾਰੀ ਵਿਚ 80 ਹਜ਼ਾਰ ਟਨ ਸਟੀਲ ਪਲੇਟਾਂ ਦੀ ਵਰਤੋਂ ਹੋਈ। ਇਹ ਦੇਸ਼ ਦਾ ਪਹਿਲਾ ਪੁਲ ਹੈ ਜਿਸ ਵਿਚ ਯੂਰਪੀਅਨ ਮਾਪਦੰਡਾਂ ਦਾ ਧਿਆਨ ਰੱਖਿਆ ਗਿਆ ਹੈ। 

Leave A Reply

Your email address will not be published.