ਹੁਣ ਹੇਮਕੁੰਟ ਸਾਹਿਬ ਜਾਣਾ ਹੋਵੇਗਾ ਸੌਖਾ, ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ

132

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹੁਣ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣਾ ਸੌਖਾ ਹੋ ਜਾਵੇਗਾ, ਕਿਉਂਕਿ ਪ੍ਰਾਈਵੇਟ ਜਹਾਜ਼ ਕੰਪਨੀ ਸਪਾਈਸ ਜੈੱਟ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫ਼ਾ ਦਿੰਦਿਆਂ ਅੰਮ੍ਰਿਤਸਰ ਅਤੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਹੇਮਕੁੰਟ ਸਾਹਿਬ ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼, ਮਸੂਰੀ ਦਾ ਸਫ਼ਰ ਵੀ ਆਸਾਨ ਹੋ ਜਾਵੇਗਾ। ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਅਨੁਸਾਰ ਇਹ ਉਡਾਨ 11 ਵੱਜ ਕੇ 55 ਮਿੰਟ ‘ਤੇ ਦੇਹਰਾਦੂਨ ਤੋਂ ਰਵਾਨਾ ਹੋਵੇਗਾ

ਅਤੇ 12 ਵੱਜ ਕੇ 35 ਮਿੰਟ ‘ਤੇ ਅੰਮ੍ਰਿਤਸਰ ਪੁੱਜੇਗੀ, ਇੱਥੇ 20 ਕੁ ਮਿੰਟ ਰੁਕਣ ਮਗਰੋਂ ਇਹ ਫਲਾਈਟ 12 ਵੱਜ ਕੇ 55 ਮਿੰਟ ‘ਤੇ ਵਾਪਸ ਦੇਹਰਾਦੂਨ ਲਈ ਰਵਾਨਾ ਹੋ ਜਾਵੇਗੀ ਅਤੇ ਦੁਪਹਿਰ 1 ਵੱਜ ਕੇ 35 ਮਿੰਟ ‘ਤੇ ਦੇਹਰਾਦੂਨ ਪਹੁੰਚੇਗੀ। ਇਸ ਫਲਾਈਟ ‘ਚ 78 ਯਾਤਰੀ ਸਫ਼ਰ ਕਰ ਸਕਣਗੇ। ਇਸ ਫਲਾਈਟ ਨੂੰ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਸਿੱਖ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇਹਰਾਦੂਨ ਦੇ ਨੇੜੇ ਹੀ ਹੈ। ਰਿਸ਼ੀਕੇਸ਼ ਜਾਣ ਵਾਲੇ ਲੋਕਾਂ ਦਾ ਸਮਾਂ ਵੀ ਇਸ ਫਲਾਈਟ ਨਾਲ ਬਚ ਸਕੇਗਾ ਜੋ ਦੇਹਰਾਦੂਨ ਤੋਂ ਮਹਿਜ਼ 15 ਕਿਲੋਮੀਟਰ ਦੀ ਦੂਰੀ ‘ਤੇ ਹੈ।

Related image

20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਸਪਾਈਸ ਜੈੱਟ ਦੀ ਇਸ ਫਲਾਈਟ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਫਲਾਈਟ ਦੀ ਬੁਕਿੰਗ ਕੰਪਨੀ ਦੀ ਵੈਬਸਾਈਟ ‘ਤੇ ਸ਼ੁਰੂ ਹੋ ਗਈ ਹੈ। 

Leave A Reply

Your email address will not be published.