ਫ਼ਿਲਮ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਮੂੰਹ-ਸਿਰ ਢੱਕ ਥਿਏਟਰ ਪਹੁੰਚੇ ਰਣਵੀਰ

180

ਬਾਲੀਵੁੱਡ ਐਕਟਰ ਰਣਵੀਰ ਸਿੰਘ ਹਾਲ ਹੀ ‘ਚ ਦੀਪਿਕਾ ਪਾਦੂਕੋਣ ਦੇ ਨਾਲ ਹਨੀਮੂਨ ਮਨਾ ਕੇ ਪਰਤੇ ਹਨ। ਇਸ ਤੋਂ ਬਾਅਦ ਉਹ ਮੂੰਹ-ਸਿਰ ਢੱਕ ਕੇ ਆਪਣੀ ਫ਼ਿਲਮ ‘ਸਿੰਬਾ’ ਬਾਰੇ ਲੋਕਾਂ ਦੀ ਰਾਏ ਜਾਣਨ ਥਿਏਟਰ ਪਹੁੰਚ ਗਏ।ਰਣਵੀਰ ਸਿੰਘ ਮਾਸਕ ਲਾ ਕੇ ਮੁੰਬਈ ਦੇ ਥਿਏਟਰ ਗਏ ਤਾਂ ਜੋ ਉਨ੍ਹਾਂ ਨੂੰ ਕੋਈ ਪਛਾਣ ਨਾ ਲਵੇ।ਔਡੀਅੰਸ਼ ਦਾ ਰਿਐਕਸ਼ਨ ਦੇਖਣ ਤੋਂ ਬਾਅਦ ਰਣਵੀਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਉਹ ਬੇਹੱਦ ਖੁਸ਼ ਨਜ਼ਰ ਆਏ।ਥਿਏਟਰ ਤੋਂ ਬਾਹਰ ਨਿਕਲ ਰਣਵੀਰ ਨੇ ਥਮਸ-ਅੱਪ ਦਾ ਸਾਈਨ ਮੀਡੀਆ ਨੂੰ ਦਿਖਾਇਆ ਤੇ ਆਪਣੇ ਫੈਨਸ ਦਾ ਧੰਨਵਾਦ ਕੀਤਾ।‘ਸਿੰਬਾ’ 28 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਉਦੋਂ ਤੋਂ ਹੀ ਫ਼ਿਲਮ ਬਾਕਸ ਆਫਿਸ ‘ਤੇ ਤਾਬੜਤੋੜ ਕਮਾਈ ਕਰ ਰਹੀ ਹੈ।ਫ਼ਿਲਮ ਨੇ 9 ਦਿਨਾਂ ‘ਚ ਭਾਰਤ ‘ਚ 173 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਕਮਾਈ ਕੀਤੀ ਹੈ।ਇਸ ਫ਼ਿਲਮ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟ ਕੀਤਾ ਹੈ। 100 ਕਰੋੜ ਕਮਾਈ ਦੇ ਕਲੱਬ ‘ਚ ਐਂਟਰ ਕਰਨ ਵਾਲੀ ਇਹ ਰੋਹਿਤ ਦੀ 6ਵੀਂ ਫ਼ਿਲਮ ਹੈ।ਫ਼ਿਲਮ ‘ਚ ਸਾਰਾ ਅਲੀ ਖ਼ਾਨ ਨੇ ਰਣਵੀਰ ਦੇ ਨਾਲ ਰੋਮਾਂਸ ਕੀਤਾ ਹੈ ਜਦੋਂਕਿ ਫ਼ਿਲਮ ‘ਚ ਸੋਨੂੰ ਸੂਦ, ਆਸ਼ੂਤੋਸ਼ ਰਾਣਾ ਤੇ ਸਿਧਾਰਥ ਜਾਧਵ ਜਿਹੇ ਕਲਾਕਾਰ ਵੀ ਹਨ।ਰਣਵੀਰ ਦੀ ਅਗਲੀ ਫ਼ਿਲਮ ‘ਗਲੀ ਬੁਆਏ’ ਹੈ ਜਿਸ ‘ਚ ਉਹ ਪਹਿਲੀ ਵਾਰ ਆਲਿਆ ਭੱਟ ਨਾਲ ਨਜ਼ਰ ਆਵੇਗਾ ਤੇ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

ਫ਼ਿਲਮ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਮੂੰਹ-ਸਿਰ ਢੱਕ ਥਿਏਟਰ ਪਹੁੰਚੇ ਰਣਵੀਰ

Leave A Reply

Your email address will not be published.