Skip to content Skip to sidebar Skip to footer

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ

 

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦਾ ਸ਼ਿਕਾਰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਈਆਂ ਨੇ। ਜੋ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਜਿਸ ‘ਤੇ ਹੁਣ ਦਿੱਲੀ ਦੇ ਉਪ ਰਾਜਪਾਲ ਨੇ ਮੋਹਰ ਲਾ ਦਿਤੀ ਹੈ। ਦਿੱਲੀ ਸਰਕਾਰ ਨੇ ਚੋਣਾਂ ਕਰੀਬ 15 ਦਿਨ ਲਈ ਟਾਲਣ ਦੀ ਮਨਜ਼ੂਰੀ ਲਈ ਫਾਈਲ ਉੱਪ ਰਾਜਪਾਲ ਕੋਲ ਭੇਜੀ ਸੀ ਕਿਉਕਿ ਦਿੱਲੀ ‘ਚ ਕੋਰੋਨਾ ਕਾਰਨ ਹਾਲਾਤ ਕੁੱਝ ਇਸ ਪ੍ਰਾਕਾਰ ਨੇ ਕਿ 26 ਅਪ੍ਰੈਲ ਤੱਕ ਦਿੱਲੀ ‘ਚ ਲਾਕਡਾਊਨ ਲੱਗਿਆ ਹੋਇਆ ਅਤੇ ਚੋਣਾਂ ਦੀ ਤਾਰੀਕ 25 ਅਪ੍ਰੈਲ ਸੀ। ਪਰ ਹੁਣ ਆਖਿਰਕਾਰ ਕੇਜਰੀਵਾਲ ਨੂੰ ਉਪ-ਰਾਜਪਾਲ ਵੱਲੋਂ ਵੀ ਹਰੀ ਝੰਡੀ ਮਿਲ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੂੰ ਹਫਤੇ ਲਈ ਦਿੱਲੀ ‘ਚ ਲਾਕਡਊਨ ਕਰਨ ਦਾ ਫੈਸਲਾ ਲੈਣ ਪਿਆ ਸੀ। ਜਿਸ ਤੋਂ ਬਾਅਦ ਸਵਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਤੇ ਉੱਠ ਰਹੇ ਸੀ। ਪਰ ਹੁਣ ਆਖਿਰਕਾਰ ਮੁੱਖ ਮੰਤਰੀ ਅਤੇ ਉੱਪਰਾਜਪਾਲ ਦੀ ਸਹਿਮਤੀ ਨਾਲ ਉਹ ਵੀ ਮੁਲਤਵੀ ਹੋ ਗਈਆਂ ਨੇ।

Leave a Comment