Skip to content Skip to sidebar Skip to footer

ਵੱਡੀ ਖ਼ਬਰ: ਦੀਪ ਸਿੱਧੂ ਦੇ ਸਮਰਥਕਾਂ ਲਈ ਵੱਡੀ ਖੁਸ਼ਖ਼ਬਰੀ, ਦੀਪ ਜਲਦ ਆ ਸਕਦਾ ਜੇਲ੍ਹ ‘ਚੋ ਬਾਹਰ।

ਅੱਜ ਦੀ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ, ਪੰਜਾਬੀ ਅਦਾਕਾਰ ਅਤੇ ਕਿਸਾਨੀ ਅੰਦੋਲਨ ਨਾਲ ਜੁੜੇ ਦੀਪ ਸਿੱਧੂ ਨੂੰ ਅਦਾਲਤ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਦੀਪ ਸਿੱਧੂ ਨੂੰ ਦੂਜੇ ਮਾਮਲੇ ‘ਚ ਵੀ ਜ਼ਮਾਨਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਦੀਪ ਦੀ ਜਲਦ ਜੇਲ੍ਹ ‘ਚੋ ਰਿਹਾਈ ਹੋ ਸਕਦੀ ਹੈ। ਦੱਸ ਦਈਏ ਕਿ 26 ਜਨਵਰੀ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਸੀ ਅਤੇ ਕੁੱਝ ਦਿਨ ਪਹਿਲਾ ਦੀਪ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਪਰ ਉਸੇ ਦਿਨ ਹੀ ਇੱਕ ਹੋਰ ਮਾਮਲੇ ‘ਚ ਦੀਪ ਸਿੱਧੂ ਦੀ ਮੁੜ ਗ੍ਰਿਫਤਾਰੀ ਹੋ ਗਈ ਸੀ ਪਰ ਅੱਜ ਅਦਾਲਤ ਨੇ ਦੂਜੇ ਮਾਮਲੇ ‘ਚ ਵੀ ਦੀਪ ਦੀ ਜ਼ਮਾਨਤ ‘ਤੇ ਮੌਹਰ ਲਗਾ ਦਿੱਤੀ ਹੈ, ਹਾਲਾਕਿ ਕੁੱਝ ਸ਼ਰਤਾਂ ਜਰੂਰ ਰੱਖੀਆਂ ਗਈਆਂ ਨੇ ਕਿ ਪੁਲਿਸ ਦੇ ਬੁਲਾਵੇ ‘ਤੇ ਪੇਸ਼ ਹੋਣਾ ਪਵੇਗਾ, ਪਾਸਪੋਰਟ ਜਮ੍ਹਾ ਹੋਵੇਗਾ, ਦੀਪ ਆਪਣਾ ਫੋਨ ਨੰਬਰ ਅਤੇ ਮੇਲ-ਆਈਡੀ ਨਹੀਂ ਬਦਲੇਗਾ ਅਤੇ ਕਿਸੇ ਵੀ ਸਬੂਤ ਨਾਲ ਛੇੜਛਾੜ ਨਹੀਂ ਕਰੇਗਾ। ਹੁਣ ਦੇਖਣਾ ਹੋਵੇਗਾ ਕਿ ਦੀਪ ਜੇਲ੍ਹ ‘ਚੋ ਬਾਹਰ ਕਦੋਂ ਤੱਕ ਆਉਦਾ ਫਿਲਹਾਲ ਦੀ ਜਾਣਕਾਰੀ ਮੁਤਾਬਿਕ ਕਾਗਜ਼ੀ ਕਾਰਵਾਈ ਚੱਲ ਰਹੀ ਹੈ।

Leave a Comment