Skip to content Skip to sidebar Skip to footer

Big Breaking : ਦੀਪ ਸਿੱਧੂ ਨੂੰ ਮਿਲੀ ਜ਼ਮਾਨਤ, ਲੰਮੀ ਉੱਡੀਕ ਤੋਂ ਬਾਅਦ ਆਇਆ ਅਦਾਲਤ ਦਾ ਫ਼ੈਸਲਾ

ਅੱਜ ਦੀ ਵੱਡੀ ਖ਼ਬਰ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਇਲਜ਼ਾਮ ‘ਚ ਘਿਰੇ ਐਕਟਰ ਦੀਪ ਸਿੱਧੂ ਨੂੰ ਆਖ਼ਿਰਕਾਰ ਜ਼ਮਾਨਤ ਮਿਲ ਹੀ ਗਈ ਹੈ । ਜਲਦ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਕਦਮ ਰੱਖ ਸਕਦਾ ਹੈ । ਹਾਲਾਕਿ ਅਦਾਲਤ ਦਾ ਫੈਸਲਾ 15 ਅਪ੍ਰੈਲ ਨੂੰ ਆਉਣਾ ਸੀ, ਪਰ ਕੁੱਝ ਦਿੱਕਤਾਂ ਕਾਰਨ ਫੈਸਲਾ 2 ਦਿਨ ਲੇਟ ਆਇਆ ਹੈ । ਦੱਸਣਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਚੜ੍ਹਾਇਆ ਗਿਆ ਸੀ । ਇਸ ਦੌਰਾਨ ਹਿੰਸਾ ਵੀ ਹੋਈ ਸੀ । ਜਿਸ ਤੋਂ ਬਾਅਦ ਪੂਰੀ ਘਟਨਾਂ ਦਾ ਜਿੰਮਾ ਐਕਟਰ ਦੀਪ ਸਿੱਧੂ ‘ਤੇ ਪਾ ਦਿੱਤਾ ਗਿਆ ਸੀ । 2 ਵਾਰ ਦੀਪ ਨੂੰ ਰਿਮਾਂਡ ‘ਤੇ ਵੀ ਭੇਜਿਆ ਗਿਆ । ਫਿਰ ਦੀਪ ਸਿੱਧੂ ਵੱਲੋਂ ਆਪਣੀ ਜ਼ਮਾਨਤ ਲਾਈ ਗਈ । ਜਿਸ ‘ਤੇ ਕਈ ਤਾਰੀਖ਼ਾਂ ਤੋਂ ਬਾਅਦ ਅਦਾਲਤ ਦਾ ਫੈਸਲਾ ਆਇਆ ਹੈ । ਦੱਸ ਦਈਏ ਕਿ ਦੀਪ ਸਿੱਧੂ ਦੇ ਮਾਮਲੇ ਨੂੰ ਵਕੀਲ ਦੇ ਤੌਰ ‘ਤੇ ਦੀਪ ਦੇ ਆਪਣੇ ਹੀ ਭਰਾ ਮਨਦੀਪ ਸਿੱਧੂ ਦੇਖ ਰਹੇ ਨੇ ।

Leave a Comment