ਔਰਤ ਨੇ ਇਕੱਠਿਆਂ ਦਿੱਤਾ 6 ਬੱਚਿਆਂ ਨੂੰ ਜਨਮ

93

ਹਿਊਸਟਨ: ਟੈਕਸਾਸ ਦੇ ਹਿਊਸਟਨ ‘ਚ ਔਰਤ ਨੇ ਛੇ ਬੱਚਿਆਂ ਨੂੰ ਇੱਕਠਿਆਂ ਹੀ ਜਨਮ ਦਿੱਤਾ ਹੈ। ਦੁਨਿਆ ਭਰ ‘ਚ 4.7 ਅਰਬ ‘ਚ ਕੋਈ ਇੱਕ ਮਾਮਲਾ ਹੀ ਅਜਿਹਾ ਹੁੰਦਾ ਹੈ ਜਦੋਂ ਕੋਈ ਔਰਤ ਛੇ ਬੱਚਿਆਂ ਨੂੰ ਜਨਮ ਦਿੰਦੀ ਹੈ। ਮਹਿਲਾ ਨੇ ਅਮਰੀਕਾ ਦੇ ‘ਦ ਵੂਮਨਸ ਹਸਪਤਾਲ ਆਫ ਟੈਕਸਾਸ’ ‘ਚ ਛੇ ਬੱਚਿਆਂ ਨੂੰ ਜਨਮ ਦਿੱਤਾ।

ਹਸਪਤਾਲ ਨੇ ਦੱਸਿਆ ਕਿ ਥੇਲਮਾ ਚੈਕਾ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਚਾਰ ਵਜਕੇ 50 ਮਿੰਟ ਤੋਂ ਸਵੇਰੇ ਚਾਰ ਵੱਜ ਕੇ 59 ਮਿੰਟ ‘ਚ ਚਾਰ ਮੁੰਡੇ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ। ਥੇਲਮਾ ਦੀ ਸਿਹਤ ਠੀਕ ਹੈ ਹਸਪਤਾਲ ਦੇ ਬਿਆਨ ਮੁਤਾਬਕ ਬੱਚਿਆਂ ਦਾ ਵਜ਼ਨ ਇੱਕ ਪੌਂਡ 12 ਔਂਸ ਤੋਂ ਦੋ ਪੌਂਡ 14 ਔਂਸ ਤਕ ਹੈ। ਉਨ੍ਹਾਂ ਦੀ ਹਾਲਤ ਵੀ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਟ੍ਰਾਸਜੇਂਡਰ ਨੇ ਪਹਿਲੀ ਵਾਰ ਬੱਚੇ ਨੂੰ ਜਨਮ ਦੇਣ ਦਾ ਤਜ਼ਰਬਾ ਸ਼ੇਅਰ ਕੀਤਾ ਸੀ। ਜਦੋਂ ਟ੍ਰਾਂਸਜੇਂਡਰ ਗਰਭਵਤੀ ਸੀ ਤਾਂ ਉਸ ਦਾ ਕਾਫੀ ਮਜ਼ਾਕ ਵੀ ਬਣਾਇਆ ਗਿਆ।

Leave A Reply

Your email address will not be published.